BJP ਦੱਸੇ ਗੁਜਰਾਤ ਦੇ ਸਿੱਖਾਂ ਦੀਆਂ ਜ਼ਮੀਨਾਂ ਦਾ ਹੱਕ ਦੇਵੋਗੇ: ਬਾਜਵਾ - ਕਿਸਾਨਾਂ ਦੇ ਅੰਦੋਲਨ
ਚੰਡੀਗੜ੍ਹ: ਬੀਜੇਪੀ ਨੇ ਸਿੱਖਾਂ ਨਾਲ ਰਿਸ਼ਤਿਆਂ 'ਤੇ ਰਿਲੀਜ਼ ਕੀਤੀ ਕਿਤਾਬ ਨੂੰ ਲੈ ਕੇ ਪੰਜਾਬ ਦੀ ਸਿਆਸਤ ਭੱਖ ਚੁੱਕੀ ਹੈ। ਕਾਂਗਰਸ ਦੇ ਵਿਧਾਇਕ ਫਤਿਹਜੰਗ ਬਾਜਵਾ ਨੇ ਬੀਜੇਪੀ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਜਰਾਤ ਵਿੱਚ ਸਿੱਖਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੱਕ ਨਹੀਂ ਲੈਣ ਦਿੱਤੀਆਂ ਤੇ ਪ੍ਰਧਾਨਮੰਤਰੀ ਮੋਦੀ ਦੱਸਣ ਉਨ੍ਹਾਂ ਨੇ ਸਿੱਖਾਂ ਨਾਲ ਕਿਹੜਾ ਰਿਸ਼ਤਾ ਨਿਭਾਇਆ ਹੈ ਤੇ ਹੁਣ ਕਿਸਾਨੀ ਸੰਘਰਸ਼ ਵਿੱਚ ਹੀ ਇਹ ਕਿਤਾਬ ਰਿਲੀਜ਼ ਕੀਤੀ ਗਈ ਕਿਉਂਕਿ ਭਾਜਪਾ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਡਰ ਚੁੱਕੀ ਹੈ।