ਬੰਗਾਲ ’ਚ ਬੀਜੇਪੀ ਦੀ 100 ਫੀਸਦ ਹੋਵੇਗੀ ਹਾਰ: ਗੁਰਨਾਮ ਚਢੂਨੀ - ਬੀਜੇਪੀ ਦੀ 100 ਫੀਸਦ ਹੋਵੇਗੀ ਹਾਰ
ਸ੍ਰੀ ਫਤਿਹਗੜ੍ਹ ਸਹਿਬ: ਅਨਾਜ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਤਿੰਨ ਖੇਤੀ ਕਰਨ ਦੇ ਵਿਰੋਧ ਵਿੱਚ ਕਿਸਾਨ ਮਹਾਂ ਪੰਚਾਇਤ ਕੀਤੀ ਗਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਹੁੰਚੇ ਉਥੇ ਹੀ ਕੁਝ ਕਲਾਕਾਰਾਂ ਦੇ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਮਹਾਂ ਪੰਚਾਇਤਾਂ ਦੇਸ਼ ਦੇ ਹਰ ਹਿੱਸੇ ਵਿੱਚ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਉਨ੍ਹਾਂ ਨੇ ਬੰਗਾਲ ਚੋਣਾਂ ’ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਗਾਲ ਦੇ ਵਿੱਚ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਬੰਗਾਲ ਦੇ ਵਿੱਚ ਬੀਜੇਪੀ ਦੀ ਹਾਰ ਯਕੀਨੀ ਹੈ।