ਚਰਨਜੀਤ ਚੰਨੀ ਕਰ ਰਿਹਾ ਕੱਚੇ ਮੁਲਾਜ਼ਮਾਂ ਨਾਲ ਖਿਲਵਾੜ: ਅਨੀਲ ਸਰੀਨ - ਅਨੀਲ ਸਰੀਨ ਨੇ ਚਰਨਜੀਤ ਚੰਨੀ ਤੇ ਸਾਧੇ ਨਿਸ਼ਾਨੇ
ਚੰਡੀਗੜ੍ਹ: ਪੰਜਾਬ ਵਿੱਚ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ (Services of Contract Employees) ਨੂੰ ਰੈਗੂਲਰ ਕਰਨ ਸਬੰਧੀ ਚਰਨਜੀਤ ਚੰਨੀ ਨੇ ਕਿਹਾ ਸੀ ਪੰਜਾਬ ਦੇ ਰਾਜਪਾਲ 36 ਹਜ਼ਾਰ ਕਾਮਿਆਂ ਨੂੰ ਪੱਕਾ ਕਰਨ ਲਈ ਸਿਆਸੀ ਕਾਰਨਾਂ ਕਰਕੇ ਫਾਈਲ ਕਲੀਅਰ ਨਹੀਂ ਕਰ ਰਹੇ। ਜਿਸ ਤੋਂ ਬਾਅਦ ਚੰਡੀਗੜ੍ਹ ਤੋਂ ਬੀਜੇਪੀ ਦੇ ਬੁਲਾਰੇ ਅਨੀਲ ਸਰੀਨ ਨੇ ਕਿਹਾ ਕਿ ਇਹ ਕਿਹੋ ਜਿਹਾ ਮੁੱਖ ਮੰਤਰੀ ਹੈ, ਜਦੋਂ ਕਿ ਫਾਇਲ ਚਰਨਜੀਤ ਚੰਨੀ ਦੇ ਦਫ਼ਤਰ ਵਿੱਚ ਪਈ ਹੈ। ਚਰਨਜੀਤ ਚੰਨੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਨਹੀ ਕਰਨਾ ਚਾਹੁੰਦਾ, ਇਹ ਉਨ੍ਹਾਂ ਦੀ ਭਾਵਨਾ ਨਾਲ ਖੇਲ੍ਹ ਰਹੇ ਹਨ। ਇਨ੍ਹਾਂ ਨੂੰ ਪੱਕਾ ਨਹੀ ਕਰਨਾ ਨਾ ਹੀ ਇਹਨਾਂ ਦੀ ਕਰਨ ਦੀ ਨਿਅਤ ਹੈ।