ਗੁਰਦਾਸਪੁਰ: ਸਾਧੂ ਸਿੰਘ ਧਰਮਸੋਤ ਨੂੰ ਮਿਲੀ ਕਲੀਨ ਚਿੱਟ ਨੂੰ ਲੈ ਕੇ ਭਾਜਪਾ ਨੇ ਕੀਤਾ ਰੋਸ਼ ਪ੍ਰਦਰਸ਼ਨ - scholarship scam
ਗੁਰਦਾਸਪੁਰ: ਵਜ਼ੀਫਾ ਘੁਟਾਲੇ ਨੂੰ ਲੈ ਕੇ ਮੰਤਰੀ ਸਾਧੂ ਸਿੰਘ ਧਰਤਸੋਤ ਨੂੰ ਕਲੀਨ ਚਿੱਟ ਮਿਲ ਗਈ ਹੈ। ਇਸ ਦੇ ਖ਼ਿਲਾਫ ਸੰਤ ਸਮਾਜ ਤੇ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਕੇਂਡਲ ਦੀ ਅਗਵਾਈ ਹੇਠ ਤਿਬੜੀ ਚੌਂਕ ਗੁਰਦਾਰਪੁਰ 'ਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਜੇਪੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਧਰਮਸੋਤ ਨੇ ਸਕਾਲਰਸ਼ਿਪ 'ਚ 64 ਕਰੋੜ ਦਾ ਘੁਟਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ 'ਤੇ ਇੱਕ ਵੱਡਾ ਸਵਾਲ ਇਹ ਉੱਠਿਆ ਕਿ ਉਨ੍ਹਾਂ ਨੇ ਜਾਂਚ ਅਧਿਕਾਰੀ ਨੂੰ ਬਦਲ ਕੇ ਆਪਣੇ ਵਜ਼ੀਰ ਨੂੰ ਬਚਾ ਲਿਆ ਤੇ ਕਲੀਨ ਚਿੱਟ ਦਵਾ ਦਿੱਤੀ।