ਪੰਜਾਬ ਦਾ ਮਾਹੌਲ ਕਾਂਗਰਸ ਨੇ ਕੀਤਾ ਖ਼ਰਾਬ: ਮਨੋਰੰਜਨ ਕਾਲੀਆ - ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ
ਜਲੰਧਰ: ਭਾਰਤੀ ਜਨਤਾ ਪਾਰਟੀ ਨੇ ਸ਼ਹਿਰ 'ਚ ਇੱਕ ਪ੍ਰੈਸ ਵਾਰਤਾ ਕੀਤੀ ਤੇ ਉਨ੍ਹਾਂ ਨੇ ਸੱਤਾਧਾਰੀ ਸਰਕਾਰ 'ਤੇ ਕਈ ਤਿੱਖੇ ਵਾਰ ਕੀਤੇ। ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਨੇ ਕੈਪਟਨ ਤੇ ਸੁਨੀਲ ਜਾਖੜ 'ਤੇ ਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ 'ਤੇ ਕੀਤੀ ਟਿੱਪਣੀ ਨਿੰਦਣਯੋਗ ਹੈ ਤੇ ਮੈਂ ਇਸਦੀ ਨਿਖੇਧੀ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਦਾ ਦਰਜਾ ਸੰਵਿਧਾਨਿਕ ਹੈ ਤੇ ਮੁੱਖ ਮੰਤਰੀ ਜਾਂ ਸਿਆਸੀ ਆਗੂ ਦਾ ਇਹ ਅਧਿਕਾਰ ਨਹੀਂ ਕਿ ਉਹ ਉਨ੍ਹਾਂ ਦੇ ਫੈਸਲੇ 'ਤੇ ਸਵਾਲ ਚੁੱਕਣ।