ਪੰਜਾਬ ’ਚ ਨਹੀਂ ਵੜਨ ਦਿੱਤੇ ਜਾਣਗੇ ਬੀਜੇਪੀ ਆਗੂ: ਕਿਸਾਨ
ਫਿਰੋਜ਼ਪੁਰ: ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਆਗੂਆਂ ਦਾ ਵਿਰੋਧ ਹਰ ਥਾਈਂ ਹੋ ਰਿਹਾ ਹੈ ਇਸੇ ਤਹਿਤ ਫਿਰੋਜ਼ਪੁਰ ’ਚ ਵੀ ਇੱਕ ਪ੍ਰੈੱਸ ਕਾਨਫਰੰਸ ਨੂੰ ਸਬੰਧੋਨ ਕਰਨ ਭਾਜਪਾ ਆਗੂ ਨੀਤਾ ਗਰਗ ਨੇ ਆਉਣਾ ਸੀ ਤੇ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਸੀ। ਜਦੋਂ ਕਿਸਾਨ ਆਗੂਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਸੈਕੜਿਆਂ ਦੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ ਤੇ ਬੀਜੇਪੀ ਆਗੂ ਨੂੰ ਪ੍ਰੈੱਸ ਕਾਨਫ਼ਰੰਸ ਕਰਨ ਤੋਂ ਰੋਕ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਨੇ ਬੀਜੇਪੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਖੇਤੀ ਕਾਨੂੰਨ ਰੱਦ ਨਹੀਂ ਕੀਤਾ ਤਾਂ ਉਹ ਪੰਜਾਬ ’ਚ ਭਾਜਪਾ ਦੀ ਐਂਟਰੀ ’ਤੋ ਰੋਕ ਲਗਾ ਦੇਣਗੇ।