ਭਾਜਪਾ ਆਗੂਆਂ ਨੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ - ਜਲੰਧਰ 'ਚ ਭਾਜਪਾ ਆਗੂਆਂ
ਜਲੰਧਰ: ਜਲੰਧਰ 'ਚ ਭਾਜਪਾ ਆਗੂਆਂ ਵਲੋਂ ਵੈਸਟ ਇਲਾਕੇ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ 'ਚ ਐਸ.ਡੀ.ਐਮ ਵਲੋਂ ਸਮੱਸਿਆਵਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੰਗ ਪੱਤਰ 'ਚ ਭਾਜਪਾ ਵਲੋਂ ਵਰਿਆਣਾ ਕੂੜੇ ਦੇ ਡੰਪ ਦਾ ਹੱਲ ਕਰਨ ਦੀ ਗੱਲ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਵਲੋਂ ਕਬੀਰ ਦਾਸ ਚੌਂਕ ਦੀ ਸੰਭਾਲ ਅਤੇ ਹੋਰ ਵਿਕਾਸ ਕਾਰਜਾਂ ਸਬੰਧੀ ਆਪਣੀਆਂ ਸ਼ਿਕਾਇਤਾਂ ਮੰਗ ਪੱਤਰ 'ਚ ਸੌਂਪੀਆਂ ਗਈਆਂ।