ਭਾਜਪਾ ਆਗੂਆਂ ਨੇ ਬਟਾਲਾ 'ਚ ਕੀਤਾ ਪ੍ਰਦਰਸ਼ਨ, ਵਿਧਾਈਕ ਉਤੇ ਹਮਲੇ ਲਈ ਕੈਪਟਨ ਨੂੰ ਦੱਸਿਆ ਜਿੰਮੇਵਾਰ
ਬਟਾਲਾ : ਮਲੋਟ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਉੱਤੇ ਪਿਛਲੇ ਦਿਨੀਂ ਹੋਏ ਹਮਲੇ ਦੇ ਵਿਰੋਧ ਵਿੱਚ ਲੰਘੇ ਦਿਨੀਂ ਸੂਬੇ 'ਚ ਭਾਜਪਾ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸੇ ਦੇ ਤਹਿਤ ਬਟਾਲਾ ਵਿੱਚ ਵੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰਨਾਂ ਆਗੂਆਂ ਸਮੇਤ ਭਾਜਪਾ ਪਾਰਟੀ ਦੇ ਦਫ਼ਤਰ ਬਾਹਰ ਕੈਪਟਨ ਵਿਰੁੱਧ ਰੋਸ ਜਾਹਿਰ ਕੀਤਾ। ਭਾਜਪਾ ਪ੍ਰਦਰਸ਼ਨ ਦੇ ਐਲਾਨ ਨੂੰ ਲੈ ਸੁਰੱਖਿਆ ਪੱਖ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਕੜੇ ਪ੍ਰਬੰਧ ਕੀਤੇ ਗਏ। ਭਾਜਪਾ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਅਰੁਣ ਨਾਰੰਗ ਉੱਤੇ ਹਮਲਾ ਹੋਇਆ ਹੈ ਉਸ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਜਿੰਮੇਵਾਰ ਹੈ। ਜੇਕਰ ਪੰਜਾਬ 'ਚ ਵਿਧਾਇਕ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਦਾ ਕੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਇਨ੍ਹਾਂ ਹਾਲਾਤਾਂ ਲਈ ਕੈਪਟਨ ਜਿੰਮੇਵਾਰ ਹੈ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।