ਭਾਜਪਾ ਆਗੂਆਂ ਨੇ ਅੰਮ੍ਰਿਤਸਰ 'ਚ ਡਾ. ਅੰਬੇਦਕਰ ਦੀ ਮੂਰਤੀ ਅੱਗੇ ਭੇਂਟ ਕੀਤੇ ਫੁੱਲ - Dr. B.R.Ambedkar in Amritsar
ਅੰਮ੍ਰਿਤਸਰ: ਭਾਜਪਾ ਆਗੂਆਂ ਨੇ ਸ਼ਹਿਰ 'ਚ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਅੱਗੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਇਸ ਮੌਕੇ ਪਹੁੰਚੇ ਭਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ 'ਚ ਦਲਿਤਾ ਨਾਲ ਹੋ ਰਹੇ ਮਾੜੇ ਵਤੀਰੇ ਲਈ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਨਵਾਂ ਸ਼ਹਿਰ 'ਚ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਦਾ ਅਪਮਾਨ ਨਿੰਦਣਯੋਗ ਹੈ।