ਭਾਜਪਾ ਆਗੂ ਦਲਿਤ ਦੇ ਇਨਸਾਫ਼ ਲਈ ਮੋਦੀ ਤੇ ਯੋਗੀ ਖ਼ਿਲਾਫ਼ ਕੱਢਣ ਮਾਰਚ: ਖਹਿਰਾ - ਭਾਜਪਾ ਦੇ ਦਲਿਤ ਆਗੂ
ਨਾਭਾ: ਪੰਜਾਬ ਭਾਜਪਾ ਵੱਲੋਂ ਕੱਢੇ ਜਾ ਰਹੀ ਦਲਿਤ ਇਨਸਾਫ਼ ਮਾਰਚ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਉੱਪ-ਪ੍ਰਧਾਨ ਬੰਨੀ ਖਹਿਰਾ ਨੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਇਹ ਦਲਿਤ ਆਗੂ ਉਸ ਵੇਲੇ ਕਿੱਥੇ ਸਨ? ਜਦੋਂ ਹਾਥਰਸ 'ਚ ਦਲਿਤ ਲੜਕੀ ਨਾਲ ਜ਼ਬਰ-ਜਨਾਹ ਤੇ ਉਸ ਦਾ ਕਤਲ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਮਾਰਚ ਭਾਜਪਾ ਆਗੂਆਂ ਨੂੰ ਮੋਦੀ ਤੇ ਯੋਗੀ ਖ਼ਿਲਾਫ਼ ਕੱਢਣਾ ਚਾਹੀਦਾ ਸੀ।