ਪੰਜਾਬ

punjab

ETV Bharat / videos

ਕੇਵਲ ਸਿੰਘ ਢਿੱਲੋਂ ਭਾਜਪਾ ਲੀਡਰਾਂ ਵਲੋਂ ਅਜ਼ਾਦ ਚੋਣ ਲੜਨ ’ਤੇ ਕੱਸਿਆ ਤੰਜ - ਭਾਜਪਾ ਲੀਡਰਾਂ ਵਲੋਂ ਅਜ਼ਾਦ ਚੋਣ ਲੜਨਾ

By

Published : Feb 12, 2021, 9:31 PM IST

ਬਰਨਾਲਾ :ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸਤ ਸਰਗਰਮ ਹੈ। ਇਸ ਦਰਮਿਆਨਰ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਦਾ ਅਸਰ ਵੀ ਵੇਖਣ ਨੂੰ ਮਿਲਿਆ। ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਨੇ ਕੇਵਲ ਸਿੰਘ ਢਿੱਲੋਂ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਭਾਜਪਾ ਲੀਡਰਾਂ ਵਲੋਂ ਅਜ਼ਾਦ ਚੋਣ ਲੜਨ ’ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਉਮੀਵਾਰਾਂ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਨੂੰ ਛੱਡ ਆਜ਼ਾਦ ਚੋਣ ਲੜਨਾ ਪਾਰਟੀ ਵਿਚਾਲੇ ਬੌਖਲਾਹਟ ਤੇ ਆਪਸੀ ਮਤਭੇਦ ਦਾ ਨਤੀਜਾ ਹੈ। ਉਨ੍ਹਾਂ ਖੇਤੀ ਕਾਨੂੰਨਾਂ ਕਾਰਨ ਲੋਕਾਂ ਵੱਲੋਂ ਭਾਜਪਾ ਦਾ ਬਾਈਕਾਟ ਕੀਤੇ ਜਾਣ ਦੀ ਗੱਲ ਆਖੀ ਤੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ।

ABOUT THE AUTHOR

...view details