ਹੁਸ਼ਿਆਰਪੁਰ: ਭਾਜਪਾ ਆਗੂ ਵਿਜੇ ਸਾਂਪਲਾ ਨੇ ਗਊਸ਼ਾਲਾ ਨੂੰ ਪੱਖੇ ਕੀਤੇ ਦਾਨ - ਵਿਜੇ ਸਾਂਪਲਾ
ਹੁਸ਼ਿਆਰਪੁਰ: ਭਾਜਪਾ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਸ਼ਹਿਰ ਦੀ ਗਊਸ਼ਾਲਾ ਵਿੱਚ ਪੱਖਿਆਂ ਦਾ ਦਾਨ ਕੀਤਾ ਹੈ। ਇਸ ਮੌਕੇ ਸਾਂਪਲਾ ਨੇ ਕਿਹਾ ਕਿ ਗਊਸ਼ਾਲਾ ਕਮੇਟੀ ਨੇ ਉਨ੍ਹਾਂ ਤੋਂ ਪੱਖਿਆਂ ਦੀ ਮੰਗ ਕੀਤੀ ਸੀ, ਜਿਸ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਸੰਸਥਾ ਵੱਲੋਂ ਇਹ ਸੇਵਾ ਮੁਕੰਮਲ ਕੀਤੀ ਗਈ। ਇਸ ਤੋਂ ਇਲਾਵਾ ਗਊਸ਼ਾਲਾ ਦੇ ਕਮੇਟੀ ਮੈਂਬਰ ਵਿਜੇ ਬਾਂਸਲ ਨੇ ਸਾਂਪਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੱਖਿਆਂ ਦੀ ਸੇਵਾ ਕਰਨ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।