'ਕੱਲ੍ਹ ਨੂੰ ਅਧਿਆਪਕਾਂ ਦੀ ਡਿਊਟੀ ਖੇਤਾਂ ਵਿੱਚ ਲਾ ਦੇਣਗੇ' - bjp leader madan mohan mittal
ਚੰਡੀਗੜ੍ਹ: ਸਿੱਖਿਆ ਵਿਭਾਗ ਵੱਲੋਂ ਗੜ੍ਹਸ਼ੰਕਰ ਸਬ ਡਵੀਜ਼ਨ ਵਿਖੇ ਮਾਈਨਿੰਗ ਸਬੰਧਤ ਚੈਕਿੰਗ ਕਰਨ ਲਈ ਲਗਾਈ ਅਧਿਆਪਕਾਂ ਦੀ ਡਿਊਟੀ ਨੂੰ ਲੈ ਕੇ ਬੀਜੇਪੀ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੇ ਕੈਬਿਨੇਟ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਸਮਝਾਉਣ ਕਿ ਅਜਿਹੇ ਫ਼ੈਸਲੇ ਨਾ ਲਏ ਜਾਣ, ਅਧਿਆਪਕਾਂ ਨੂੰ ਟੀਚਿੰਗ ਕਰਨ ਦਿਓ। ਆਨਲਾਈਨ ਕਲਾਸਾਂ ਦੇ ਵਿੱਚ ਇੰਪਰੂਵਮੈਂਟ ਕਿਵੇਂ ਕਰਨੀ ਹੈ ਇਸ ਬਾਰੇ ਧਿਆਨ ਦਿਓ ਨਾ ਕਿ ਅਧਿਆਪਕਾਂ ਦੀ ਡਿਊਟੀ ਕਦੇ ਸ਼ਰਾਬ ਦੀ ਡਿਸਟਿਲਰੀਆਂ ਵਿੱਚ ਲਗਾਉਣ ਤੇ ਕੱਲ੍ਹ ਨੂੰ ਇਹ ਅਧਿਆਪਕਾਂ ਦੀ ਡਿਊਟੀ ਖੇਤਾਂ ਵਿੱਚ ਵੀ ਲਗਾ ਸਕਦੇ ਨੇ ਜਿਸ ਤੋਂ ਸਾਫ ਹੁੰਦਾ ਹੈ ਕਿ ਕਾਂਗਰਸ ਸਰਕਾਰ ਸਿੱਖਿਆ ਦਾ ਮਿਆਰ ਵਧਾਉਣ ਨਹੀਂ ਚਾਹੁੰਦੀ। ਹਾਲਾਂਕਿ ਸੂਬਾ ਸਰਕਾਰ ਨੇ ਇਹ ਫ਼ੈਸਲਾ ਵਾਪਸ ਲੈ ਲਿਆ ਹੈ।