ਭਾਜਪਾ ਪਾਰਟੀ ਵੱਲੋਂ ਰੱਖੀਆਂ ਸ਼ਰਤਾਂ ਪੂਰੀਆਂ ਨਾ ਕੀਤੇ ਜਾਣ 'ਤੇ ਭਾਜਪਾ ਆਗੂ ਵੱਲੋਂ ਅਸਤੀਫਾ - ਭਾਰਤੀ ਜਨਤਾ ਪਾਰਟੀ
ਅੰਮ੍ਰਿਤਸਰ: ਇੱਕ ਪਾਸੇ ਕਿਸਾਨੀ ਅੰਦੋਲਨ ਕਰਕੇ ਭਾਰਤੀ ਜਨਤਾ ਪਾਰਟੀ ਦਾ ਹਰ ਜਗ੍ਹਾ ਭਾਰੀ ਵਿਰੋਧ ਹੋ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਅਜਿਹਾ ਮਾਮਲਾ ਦੇਖਣ ਨੂੰ ਮਿਲੀਆਂ ਜਿੱਥੇ ਜ਼ਿਲ੍ਹਾ ਪ੍ਰਧਾਨਗੀ ਦੇ ਅਹੁਦੇ ਲਈ ਨੇਤਾਵਾਂ ਵਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਜਿਸ ਦੇ ਚੱਲਦੇ ਕੰਵਲਜੀਤ ਸਿੰਘ ਰਾਤੋਂ ਰਾਤ ਪਰਿਵਾਰ ਨਾਲ ਭਾਜਪਾ ਦਾ ਅਹੁਦਾ ਛੱਡ ਅਕਾਲੀ ਦਲ ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਅਕਾਲੀ ਦਲ ਚ ਐਸ.ਸੀ ਵਿੰਗ ਦਾ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਕੰਵਲਜੀਤ ਸਿੰਘ ਨੇ ਭਾਜਪਾ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਦੇ ਨੇਤਾਵਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਲੈਣ ਲਈ ਗੱਡੀ, ਜ਼ਮੀਨ, ਦਫਤਰ ਆਦਿ ਹੋਣ ਦੀ ਸ਼ਰਤ ਰੱਖੀ ਗਈ ਜਿਸ ਕਾਰਨ ਉਹ ਅਕਾਲੀ ਚ ਸ਼ਾਮਲ ਹੋ ਗਏ।