ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਵਸ ਨੂੰ ਸਮਰਪਿਤ ਭਾਜਪਾ ਨੇ ਕੱਢੀ ਮੋਟਰਸਾਈਕਲ ਰੈਲੀ - Agriculture law repealed
ਅੰਮ੍ਰਿਤਸਰ:ਖੇਤੀ ਕਾਨੂੰਨ ਰੱਦ (Agriculture law repealed) ਹੋਣ ਤੋਂ ਬਾਅਦ ਲਗਾਤਾਰ ਹੀ ਭਾਜਪਾ ਵਲੋਂ ਪੂਰੇ ਪੰਜਾਬ ਵਿਚ ਹੁਣ ਵੋਟਾਂ ਦੇ ਦੌਰਾਨ ਸ਼ਕਤੀ ਪ੍ਰਦਰਸ਼ਨ ਦਿਖਾਏ ਜਾ ਰਹੇ ਹਨ। ਜਿਸ ਦੇ ਚਲਦੇ ਅੰਮ੍ਰਿਤਸਰ ਵਿਧਾਨ ਸਭਾ (Vidhan Sabha)ਹਲਕਾ ਦੱਖਣੀ ਦੇ ਵਿੱਚ ਭਾਜਪਾ ਦੇ ਵਰਕਰਾਂ ਤੇ ਨੇਤਾਵਾਂ ਵੱਲੋਂ ਇਕ ਮੋਟਰਸਾਈਕਲ ਰੈਲੀ ਕੀਤੀ ਗਈ।ਇਸ ਮੌਕੇ ਕੰਵਰਬੀਰ ਸਿੰਘ ਮਾਝੀ ਨੇ ਕਿਹਾ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (Former Prime Minister Atal Behari Vajpayee) ਦਾ ਜਨਮਦਿਨ ਹੈ ਅਤੇ ਉਨ੍ਹਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਅੰਮ੍ਰਿਤਸਰ ਦੀ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਚ ਇਕ ਮੋਟਰਸਾਈਕਲ ਰੈਲੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 1997 ਤੋਂ ਬਾਅਦ ਤੱਕ ਕੋਈ ਵੀ ਭਾਜਪਾ ਦਾ ਉਮੀਦਵਾਰ ਇਸ ਇਲਾਕੇ ਚੋਂ ਚੋਣ ਨਹੀਂ ਲੜਿਆ ਪਰ ਉਮੀਦਵਾਰ ਇਸ ਇਲਾਕੇ ਚੋਂ ਚੋਣਾਂ ਲੜੇਗਾ।