ਡਰੇਨਾਂ ਦੀ ਸਫਾਈ ਨੂੰ ਲੈ ਕੇ ਬੀਜੇਪੀ ਕਿਸਾਨ ਮੋਰਚਾ ਨੇ ਏਡੀਸੀ ਨੂੰ ਦਿੱਤਾ ਮੰਗ ਪੱਤਰ - ਸੰਗਰੂਰ ਬੀਜੇਪੀ ਦੇ ਕਿਸਾਨ ਵਿੰਗ
ਸੰਗਰੂਰ: ਬਰਸਾਤੀ ਨਾਲਿਆਂ ਦੀ ਸਫਾਈ ਨੂੰ ਲੈ ਕੇ ਬੀਜੇਪੀ ਦੀ ਕਿਸਾਨ ਵਿੰਗ ਵੱਲੋਂ ਮੰਗਲਵਾਰ ਨੂੰ ਡੀਸੀ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਏਡੀਸੀ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ ਪਰ ਅਜੇ ਤੱਕ ਨਾ ਤੱਕ ਘੱਗਰ ਦੀ ਸਫਾਈ ਕੀਤੀ ਗਈ ਹੈ ਤੇ ਨਾ ਹੀ ਜਿਹੜੇ ਪਿੰਡਾਂ ਦੇ ਨਾਲ ਲੱਗਦੇ ਬਰਸਾਤੀ ਨਾਲਿਆਂ ਦੀ ਸਫਾਈ ਕੀਤੀ ਗਈ ਹੈ, ਜਿਸ ਦੇ ਚੱਲਦੇ ਬੀਜੇਪੀ ਦੇ ਕਿਸਾਨ ਵਿੰਗ ਵੱਲੋਂ ਇਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।