ਬੀਜੇਪੀ ਵਾਲੇ ਅੱਤਵਾਦੀਆਂ ਵਾਲਾ ਕੰਮ ਕਰ ਰਹੇ ਹਨ- ਪਰਮਿੰਦਰ ਢੀਂਡਸਾ - ਕਿਸਾਨ ਅੰਦੋਲਨ
ਲਹਿਰਾਗਾਗਾ: ਇੱਥੋਂ ਦੇ ਮੂਨਕ ਵਿਖੇ ਪਹੁੰਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੀਜੇਪੀ ਦੇ ਲੀਡਰ ਪਾਗਲ ਹੋ ਗਏ ਹਨ ਜੋ ਕਿਸਾਨ ਅੰਦੋਲਨ ਨੂੰ ਖ਼ਾਸ ਖ਼ਾਲਿਸਤਾਨੀਆਂ ਦਾ ਅੰਦੋਲਨ ਕਹਿ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਵਿੱਚ ਅੱਜ ਤੱਕ ਇੰਨੇ ਸ਼ਾਂਤਮਈ ਤਰੀਕੇ ਨਾਲ ਕਦੇ ਇੰਨਾ ਵੱਡਾ ਸੰਘਰਸ਼ ਨਹੀਂ ਹੋਇਆ ਪਰ ਬੀਜੇਪੀ ਵਾਲੇ ਅਜਿਹੇ ਬਿਆਨ ਦੇ ਕੇ ਅੱਤਵਾਦੀਆਂ ਵਾਲਾ ਕੰਮ ਕਰ ਰਹੇ ਹਨ। ਅਜਿਹੇ ਲੋਕਾਂ ਖ਼ਿਲਾਫ਼ ਪਰਚੇ ਦਰਜ ਕਰਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ।