ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ 'ਤੇ ਭੜਕੀ ਭਾਜਪਾ, ਗੁਰਦਾਸਪੁਰ 'ਚ ਸਾੜਿਆ ਪੁਤਲਾ - ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ
ਗੁਰਦਾਸਪੁਰ: ਕਿਸਾਨੀ ਸੰਘਰਸ਼ ਸਬੰਧੀ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਭੜਕੇ ਭਾਜਪਾ ਆਗੂਆਂ ਨੇ ਗੁਰਦਾਸਪੁਰ ਵਿੱਚ ਰਵਨੀਤ ਬਿੱਟੂ ਦਾ ਪੁਤਲਾ ਸਾੜਕੇ ਰੋਸ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਬਿੱਟੂ ਕਿਸਾਨੀ ਸੰਘਰਸ਼ ਦੀ ਆੜ ਹੇਠਾਂ ਵਿਵਾਦਿਤ ਬਿਆਨ ਦੇਕੇ ਪੰਜਾਬ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਗੂਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਰਵਨੀਤ ਬਿੱਟੂ ਖਿਆਲਫ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਬਿੱਟੂ ਨੇ 'ਲਾਸ਼ਾਂ ਵਿਛਾਉਣ' ਦੀ ਗੱਲ ਕਹਿ ਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਪ੍ਰਧਾਨ 'ਤੇ ਹਮਲਾ ਵੀ ਕਾਂਗਰਸ ਵੱਲੋਂ ਕੀਤਾ ਗਿਆ ਹੈ।