ਫਗਵਾੜਾ ਤੋਂ ਰਾਜੇਸ਼ ਬਾਘਾ ਚੁਣੇ ਗਏ ਭਾਜਪਾ ਉਮੀਦਵਾਰ - ਫਗਵਾੜਾ ਤੋਂ ਰਾਜੇਸ਼ ਬਾਘਾ ਚੁਣੇ ਗਏ ਭਾਜਪਾ ਉਮੀਦਵਾਰ
ਜ਼ਿਮਨੀ ਚੋਣਾਂ ਦੇ ਚਲਦੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਸਬੰਧੀ ਤਿਆਰੀਆਂ ਜਾਰੀ ਹਨ। ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਸੂਬੇ ਦੀ ਚਾਰ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਜ਼ਿਮਨੀ ਚੋਣਾਂ ਲਈ ਫਗਵਾੜਾ ਤੋਂ ਰਾਜੇਸ਼ ਬੱਗਾ ਨੂੰ ਉਮੀਦਵਾਰ ਐਲਾਨਿਆ ਹੈ। ਜ਼ਿਮਨੀ ਚੋਣਾਂ ਬਾਰੇ ਗੱਲ ਕਰਦਿਆਂ ਭਾਜਪਾ ਆਗੂ ਰਾਜੇਸ਼ ਬੱਗਾ ਨੇ ਉਮੀਂਦਵਾਰ ਚੁਣੇ ਜਾਣ ਲਈ ਭਾਜਪਾ ਹਾਈ ਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਫਗਵਾੜਾ ਸੀਟ ਉੱਤੇ ਹਮੇਸ਼ਾ ਹੀ ਭਾਜਪਾ ਦਾ ਕਬਜ਼ਾ ਰਿਹਾ ਹੈ। ਉਨ੍ਹਾਂ ਇਸ ਵਾਰ ਵੀ ਫਗਵਾੜਾ ਸੀਟ ਤੋਂ ਭਾਜਪਾ ਦੇ ਜਿੱਤਣ ਦੀ ਉਮੀਦ ਪ੍ਰਗਟਾਈ। ਉਨ੍ਹਾਂ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਲੋਕਾਂ ਵਿੱਚ ਜਿੱਥੇ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਲੈ ਕੇ ਵੋਟ ਮੰਗਣ ਜਾਣਗੇ ਉੱਥੇ ਹੀ ਕਾਂਗਰਸ ਸਰਕਾਰ ਦੀਆਂ ਢਾਈ ਸਾਲ ਦੀਆਂ ਨਾਕਾਮੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣਗੇ।