ਰੂਪਨਗਰ 'ਚ ਭਾਜਪਾ ਉਮੀਦਵਾਰ ਨੇ ਕਾਂਗਰਸ 'ਤੇ ਲਾਏ ਜਾਅਲੀ ਵੋਟਾਂ ਪਵਾਉਣ ਦੇ ਦੋਸ਼ - ਨਗਰ ਕੌਂਸਲ ਚੋਣਾਂ
ਰੂਪਨਗਰ: ਨਗਰ ਕੌਂਸਲ ਚੋਣਾਂ ਦੌਰਾਨ ਰੂਪਨਗਰ ਦੇ ਵਾਰਡ ਨੰ. 10 ਦੀ ਸਥਿਤੀ ਤਣਾਅਪੂਰਨ ਰਹੀ। ਜ਼ਿਲ੍ਹੇ ਦੇ ਵਾਰਡ ਨੰਬਰ 10 ਤੋਂ ਭਾਜਪਾ ਉਮੀਦਵਾਰ ਰਾਜੇਸ਼ ਚੌਧਰੀ ਨੇ ਰੂਪਨਗਰ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ 'ਤੇ ਜਾਅਲੀ ਵੋਟਾਂ ਪਵਾਉਣ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ਉਨ੍ਹਾਂ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਏ। ਉਥੇ ਹੀ ਦੂਜੇ ਪਾਸੇ ਇਥੋਂ ਦੀ ਐਸਡੀਐਮ ਅਧਿਕਾਰੀ ਕਨੂੰ ਗਰਗ ਨੇ ਕਿਹਾ ਕਿ ਪਹਿਲਾਂ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ, ਜਾਣਕਾਰੀ ਮਿਲਣ ਮਗਰੋਂ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ ਕਿ ਇਹ ਸੁਨਿਸਚਤ ਕੀਤਾ ਜਾਵੇ ਕਿ ਕਿਸੇ ਤਰ੍ਹਾਂ ਵੀ ਦੀ ਕੋਈ ਜਾਅਲੀ ਵੋਟ ਨਾ ਪਾਈ ਗਈ ਹੋਵੇ।