ਭਾਜਪਾ ਵੱਲੋਂ ਪੰਜਾਬ 'ਚ ਰਾਜੇਸ਼ ਬਾਘਾ ਜਨਰਲ ਸੈਕਟਰੀ ਨਿਯੁਕਤ - ਐਸਸੀ ਕਮਿਸ਼ਨ
ਜਲੰਧਰ: ਭਾਜਪਾ ਵੱਲੋਂ ਆਪਣੀ ਪੰਜਾਬ ਦੀ ਟੀਮ ਵਿੱਚ ਰਾਜੇਸ਼ ਬਾਘਾ ਨੂੰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਜਲੰਧਰ ਵਿਖੇ ਭਾਜਪਾ ਦੇ ਸ਼ੀਤਲਾ ਮੰਦਰ ਸਥਿਤ ਦਫਤਰ ਵਿਖੇ ਇਕ ਸਮਾਗਮ ਕਰ ਉਨ੍ਹਾਂ ਨੂੰ ਵਰਕਰਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੇਸ਼ ਬਾਘਾ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਪਹਿਲਾਂ ਵੀ ਕਈ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰੀ ਮਿਨਹਤ ਨਾਲ ਨਿਭਾਇਆ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਇਹ ਪੁੱਛੇ ਜਾਣ ‘ਤੇ ਕਿ ਭਾਜਪਾ ਦੇ ਪੰਜਾਬ ਵਿੱਚ ਹਾਲਾਤ ਠੀਕ ਨਹੀਂ ਹਨ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਆਪਣਾ ਕੰਮ ਕਰ ਰਹੀ ਹੈ।