ਭਾਜਪਾ ਨੇ ਲਗਾਏ ਕਾਂਗਰਸ 'ਤੇ ਕੰਮ ਨਾ ਕਰਨ ਦੇ ਇਲਜ਼ਾਮ - ਕਾਂਗਰਸ ਨੇ ਚਾਰ ਸਾਲਾਂ
ਜਲੰਧਰ: ਬਹੁਜਨ ਸਮਾਜ ਪਾਰਟੀ ਦੇ ਕਾਰਜਕਰਤਾਵਾਂ ਅਤੇ ਆਗੂਆਂ ਨੇ ਜਲੰਧਰ ਦੇ ਬੂਟਾ ਮੰਡੀ ਜਲੰਧਰ ਨਕੋਦਰ ਰੋਡ ਨੂੰ ਜਾਮ ਕਰ ਕਾਂਗਰਸੀ ਉੱਤੇ ਨਿਸ਼ਾਨਾ ਸਾਧਦੇ ਹੋਏ ਆਰੋਪ ਲਗਾਇਆ ਕਿ ਕਾਂਗਰਸ ਨੇ ਚਾਰ ਸਾਲਾਂ ਵਿੱਚ ਆਮ ਲੋਕਾਂ ਦਾ ਇੱਕ ਵੀ ਕੰਮ ਨਹੀਂ ਕਰਵਾਇਆ ਹੈ। ਬਸਪਾ ਦੇ ਜਨਰਲ ਸਕੱਤਰ ਪੰਜਾਬ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਕਾਂਗਰਸ ਪਾਰਟੀ ਖ਼ਿਲਾਫ਼ ਹੈ ਕਿਉਂਕਿ ਕਾਂਗਰਸ ਨੇ ਪਿਛਲੇ 4 ਸਾਲ ਤੋਂ ਆਮ ਜਨਤਾ ਦਾ ਇੱਕ ਵੀ ਕੰਮ ਨਹੀਂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਉੱਚ ਸਤਰ ਉੱਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਅਤੇ ਵਾਰ-ਵਾਰ ਪੁਲਿਸ ਨੂੰ ਇਸ ਬਾਰੇ ਦੱਸਿਆ ਵੀ ਗਿਆ ਹੈ ਪਰ ਫਿਰ ਵੀ ਨਸ਼ੇ ਦੇ ਕਾਰੋਬਾਰ ਨਸ਼ੇ ਦਾ ਉੱਚ ਸਤਰ ਤੇ ਵੇਚ ਰਹੇ ਹਨ। ਉਥੇ ਹੀ ਐਸਐਚਓ ਸੁਜੀਤ ਸਿੰਘ ਨੇ ਦੱਸਿਆ ਕਿ ਅੱਜ ਤੱਕ ਕਦੀ ਵੀ ਬਸਪਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਉਨ੍ਹਾਂ ਨੂੰ ਕੋਈ ਵੀ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ ਹੈ ਉਨ੍ਹਾਂ ਦੱਸਿਆ ਕਿ ਫਿਰ ਵੀ ਇਨ੍ਹਾਂ ਦੀ ਸ਼ਿਕਾਇਤ ਨੂੰ ਆਲ੍ਹਾ ਅਧਿਕਾਰੀਆਂ ਦੇ ਸੰਪਰਕ ਕਰ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।