ਬਰਡ ਫ਼ਲੂ: ਮੋਹਾਲੀ ਤੇ ਡੇਰਾਬੱਸੀ ਦੇ ਦੋ ਸੈਂਪਲ ਪੌਜ਼ੀਟਿਵ ਆਏ
ਜਲੰਧਰ: 15 ਜਨਵਰੀ ਨੂੰ ਮੋਹਾਲੀ ਅਤੇ ਡੇਰਾਬੱਸੀ ਦੇ ਪੋਲਟਰੀ ਫਾਰਮਾਂ ਤੋਂ ਬਰਡ ਫ਼ਲੂ ਦੇ ਸੈਂਪਲ ਜਲੰਧਰ ਤੋਂ ਭੋਪਾਲ ਲੈਬ ਵਿੱਚ ਭੇਜੇ ਗਏ ਸੀ, ਜਿਸ ਨੂੰ ਭੋਪਾਲ ਲੈਬ ਨੇ ਪੌਜ਼ੀਟਿਵ ਐਲਾਨ ਕਰ ਦਿੱਤਾ ਹੈ। ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜਿਨ੍ਹਾਂ ਸੈਂਪਲਾਂ ਨੂੰ ਭੋਪਾਲ ਲੈਬ ਨੇ ਪੌਜ਼ੀਟਿਵ ਕਰਾਰ ਦਿੱਤਾ ਹੈ ਉਹ H5N8 ਸ਼੍ਰੇਣੀ ਵਿੱਚ ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਸਰਕਾਰ ਨੇ ਕਿਹਾ ਹੈ ਕਿ ਜੰਗਲੀ ਪੰਛੀਆਂ ਨੂੰ ਛੱਡ ਕੇ ਪੋਲਟਰੀ ਫਾਰਮ ਉੱਤੇ ਨਿਗਰਾਨੀ ਰੱਖੀ ਜਾਵੇ, ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਤੋਂ ਜਗ੍ਹਾ-ਜਗ੍ਹਾ ਤੋਂ ਸੈਂਪਲ ਲਏ ਜਾ ਰਹੇ ਹਨ।