ਜਲੰਧਰ ਲੈਬਰਾਟਰੀ ’ਚ 'ਬਰਡ ਫ਼ਲੂ' ਸਬੰਧੀ ਪੰਛੀਆਂ ਦੇ ਟੈਸਟਾਂ ਦੀ ਤਾਦਾਦ ਵਧੀ - ਬਰਡ ਫ਼ਲੂ ਦਾ ਇਨਸਾਨਾਂ ’ਤੇ ਖ਼ਤਰੇ
ਜਲੰਧਰ: ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਵਿੱਚੋਂ ਬਰਡ ਫ਼ਲੂ ਦੀ ਦਹਿਸ਼ਤ ਨੂੰ ਵੇਖਦੇ ਹੋਏ ਲਗਾਤਾਰ ਸ਼ਹਿਰ ਦੀ 'ਨਾਰਦਨ ਰੀਜ਼ਨਲ ਡਿਸੀਜ਼ ਡਾਇਗਨੋਸਟਿਕ ਲੈਬ ਵਿੱਚ ਸੈਂਪਲਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਲੈਬ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਸ਼ਾਮ ਤੱਕ 156 ਸੈਂਪਲ ਮਰੇ ਹੋਏ ਪੰਛੀਆਂ ਦੇ ਆਏ। ਹੁਣ ਤੱਕ ਕੁੱਲ 1064 ਸੈਂਪਲ ਆਏ ਹਨ, ਜਿਨ੍ਹਾਂ ਵਿੱਚੋਂ ਬੀਤੇ ਕੱਲ ਤੱਕ ਬਹੁਤ ਹੀ ਘੱਟ ਪੌਜ਼ੀਟਿਵ ਹਨ। ਹਾਲਾਂਕਿ ਸੈਂਪਲ ਜਾਂਚ ਲਈ ਭੋਪਾਲ ਵਿਖੇ ਭੇਜੇ ਜਾ ਰਹੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਇਨ੍ਹਾਂ ਦੀ ਪੁਸ਼ਟੀ ਹੋਵੇਗੀ। ਬਰਡ ਫ਼ਲੂ ਦਾ ਇਨਸਾਨਾਂ ’ਤੇ ਖ਼ਤਰੇ ਬਾਰੇ ਉਨ੍ਹਾਂ ਕਿਹਾ ਕਿ ਇਸਦਾ ਜ਼ਿਆਦਾ ਖ਼ਤਰਾ ਪੋਲਟਰੀ ਫਾਰਮ ਵਾਲਿਆਂ 'ਤੇ ਹੈ।