'ਬਰਡ ਫਲੂ' ਸਿਰਫ਼ ਜੰਗਲੀ ਪੰਛੀਆਂ ਤੱਕ ਸੀਮਤ, ਪੰਜਾਬ ਦੀ ਪੋਲਟਰੀ ਸੁਰੱਖਿਅਤ: ਪੋਲਟਰੀ ਐਸੋਸੀਏਸ਼ਨ - ਜੰਗਲੀ ਪੰਛੀਆਂ ਦੀ ਮੌਤ
ਜਲੰਧਰ: ਸ਼ਹਿਰ ’ਚ ਸਥਿਤ ਪ੍ਰੈਸ ਕਲੱਬ ਵਿਖੇ ਸ਼ਨੀਵਾਰ ਨੂੰ ਪੰਜਾਬ ਪੋਲਟਰੀ ਫਾਰਮਰ ਐਸੋਸੀਏਸ਼ਨ ਅਤੇ ਪੰਜਾਬ ਬਾਇਲਰ ਬੋਰਡ ਦੇ ਨੁਮਾਇੰਦਿਆਂ ਵੱਲੋਂ 'ਬਰਡ ਫ਼ਲੂ' ਮਾਮਲੇ ਸਬੰਧੀ ਪ੍ਰੈੱਸ ਕਾਨਫ਼ਰੰਸ ਸੱਦੀ ਗਈ। ਇਸ ਮੌਕੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਆਗੂ ਵਿਸ਼ਾਲ ਗੁਪਤਾ ਨੇ ਦੱਸਿਆ ਕਿ ਸਿਰਫ਼ ਕੁਝ ਜੰਗਲੀ ਪੰਛੀਆਂ ਦੀ ਮੌਤ ਦਾ ਕਾਰਨ ਬਰਡ ਫ਼ਲੂ ਨਾਲ ਹੋਣਾ ਮੰਨ ਸਕਦੇ ਹਾਂ, ਪਰ ਪੰਜਾਬ ਦੀ ਪੋਲਟਰੀ ਫਾਰਮਾਂ ਵਿੱਚ ਮੁਰਗੇ-ਮੁਰਗੀਆਂ ਦੀ ਪੂਰੀ ਤਰ੍ਹਾਂ ਵੈਕਸੀਨ ਕੀਤੀ ਜਾਂਦੀ ਹੈ, ਜਿਸ ਕਾਰਨ ਪੰਜਾਬ ’ਚ ਇਸ ਬਿਮਾਰੀ ਦੇ ਫੈਲਣ ਦਾ ਕੋਈ ਤੁੱਕ ਹੀ ਨਹੀਂ ਹੈ। ਪੰਜਾਬ ’ਚ ਇਸਨੂੰ ਸਿਰਫ਼ ਅਫ਼ਵਾਹਾਂ ਕਿਹਾ ਜਾ ਸਕਦਾ ਹੈ, ਜਿਸ ਕਾਰਨ ਪੋਲਟਰੀ ਦਾ ਕਿੱਤਾ ਕਰਨ ਵਾਲਿਆਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।