ਬਰਡ ਫਲੂ ਦਾ ਲੁਧਿਆਣਾ ਦੇ ਚਿਕਨ ਵਿਕਰੇਤਾਵਾਂ ਦੇ ਕੰਮ 'ਤੇ ਨਹੀਂ ਕੋਈ ਅਸਰ - ਪੋਲਟਰੀ ਦੇ ਦੁਕਾਨਦਾਰਾਂ
ਲੁਧਿਆਣਾ: ਬਰਡ ਫੱਲੂ ਦੀ ਖ਼ਬਰਾਂ ਆਉਣ ਤੋਂ ਬਾਅਦ ਜਦੋਂ ਪੋਲਟਰੀ ਫਾਰਮ ਦੇ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਅਫ਼ਵਾਹਾਂ ਉਡਾਈਆਂ ਜਾ ਰਹੀਆਂ ਹਨ। ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰੋਬਾਰ 'ਤੇ ਵੱਡੀ ਸੱਟ ਕੋਰੋਨਾ ਨੇ ਮਾਰੀ ਸੀ ਤੇ ਹੁਣ ਕੰਮ 'ਚ ਤੇਜ਼ੀ ਆਈ ਹੈ, ਉਨ੍ਹਾਂ ਨੇ ਡਰ ਜਤਾਉਂਦਿਆਂ ਕਿਹਾ ਕਿ ਅਫ਼ਵਾਹਾਂ ਨਾਲ ਫੇਰ ਤੋਂ ਕੰਮ ਠੱਪ ਨਾ ਹੋ ਜਾਵੇ।