ਬਾਦਲਾਂ ਨੇ ਟਿੱਡੀ ਦਲ ਲਈ ਵੀ ਕੁਝ ਨਹੀਂ ਛੱਡਿਆ: ਬੀਰ ਦਵਿੰਦਰ ਸਿੰਘ - bir devinder singh slams badal family
ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਵਿਖੇ ਬੀਰ ਦਵਿੰਦਰ ਸਿੰਘ ਨੇ ਵਰਕਰਾਂ ਨਾਲ ਇਕ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਵਲੋਂ ਵੱਖ ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਬਾਦਲ ਪਰਿਵਾਰ 'ਤੇ ਤੰਜ ਕਸਦੇ ਹੋਏ ਕਿਹਾ ਕਿ ਜਦੋਂ ਟਿੱਡੀ ਦਲ ਬਾਦਲਾਂ ਦੇ ਏਰੀਏ ਵਿੱਚ ਆਇਆ ਤਾਂ ਉਹ ਵੀ ਸ਼ਰਮਿੰਦਾ ਹੋ ਕੇ ਉਥੋਂ ਚਲੇ ਗਏ ਕਿਉਕਿ ਬਾਦਲਾਂ ਨੇ ਉਹਨਾਂ ਲਈ ਵੀ ਕੁੱਝ ਨਹੀਂ ਛੱਡਿਆ। ਉਨ੍ਹਾਂ ਨੇ ਬਿਜਲੀ ਦੇ ਮੁੱਦੇ 'ਤੇ ਕਾਂਗਰਸ ਤੇ ਅਕਾਲੀ ਦਲ ਦੋਵਾਂ ਨੂੰ ਘੇਰਿਆ।