ਕੋਵਿਡ 19: ਪਿੰਡ ਬਿਲਾਸਪੁਰ ਨੂੰ ਪਿੰਡ ਵਾਸੀਆਂ ਨੇ ਕੀਤਾ ਸੀਲ - ਕੋਵਿਡ 19
ਖੰਨਾ: ਦੋਰਾਹਾ ਦੇ ਨਜ਼ਦੀਕ ਪੈਂਦੇ ਪਿੰਡ ਬਿਲਾਸਪੁਰ ਨੂੰ ਪਿੰਡ ਵਾਸੀਆਂ ਨੇ ਚਾਰੇ ਪਾਸਿਆਂ ਤੋਂ ਨਾਕਾਬੰਦੀ ਕਰ ਕੇ ਸੀਲ ਕਰ ਦਿੱਤਾ ਹੈ, ਤਾਂ ਜੋ ਕੋਈ ਵੀ ਵਿਅਕਤੀ ਪਿੰਡ ਵਿੱਚ ਦਾਖ਼ਲ ਤੇ ਬਾਹਰ ਨਾ ਜਾ ਸਕੇ। ਇਸ ਬਾਰੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕੋਰੋਨਾ ਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਪਿੰਡ ਦੀ ਪੰਚਾਇਤ ਨੇ ਇਹ ਫੈਸਲਾ ਲਿਆ ਹੈ। ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਪੁਲਿਸ ਨਾਕਾਬੰਦੀ ਲਾ ਕੇ ਸ਼ਹਿਰਾਂ ਵਿੱਚ ਦਾਖ਼ਲ ਹੋਣ 'ਤੇ ਪਾਬੰਦੀ ਲਾ ਰਹੀ ਹੈ, ਉੱਥੇ ਹੀ ਪਿੰਡ ਬਿਲਾਸਪੁਰ ਦੀ ਪੰਚਾਇਤ ਨੇ ਕੋਰੋਨਾ ਦੀ ਲਾਗ ਤੋਂ ਬਚਣ ਲਈ ਇਹ ਫੈਸਲਾ ਲਿਆ ਹੈ।