ਸਰਕਾਰ ਅਤੇ ਸਿਹਤ ਮੰਤਰੀ ਦੇ ਘਟੀਆ ਪ੍ਰਬੰਧਾਂ ਦੀ ਖੁੱਲ਼੍ਹੀ ਪੋਲ: ਬਿਕਰਮ ਮਜੀਠੀਆ - akali minister Bikram singh Majithia
ਨਿਰਮਲ ਸਿੰਘ ਦੀ ਆਪਣੇ ਪਰਿਵਾਰ ਨਾਲ ਹੋਈ ਆਖ਼ਰੀ ਗੱਲਬਾਤ ਦਾ ਆਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਤੇ ਸਿਆਸਤ ਭਖਣ ਲੱਗੀ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਦੁਖ ਪ੍ਰਗਟਾਉਂਦਿਆਂ ਸਰਾਕਰ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਆਡੀਓ ਦੀ ਗੱਲਬਾਤ ਨੇ ਸੂਬਾ ਸਰਕਾਰ ਅਤੇ ਸਿਹਤ ਮੰਤਰੀ ਦੇ ਘਟੀਆ ਪ੍ਰਬੰਧ ਦੀ ਪੋਲ ਖੋਲ ਕੇ ਰੱਖ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਆਡੀਓ 'ਚ ਸਾਫ਼ ਝਲਕਦਾ ਹੈ ਕਿ ਸਿਹਤ ਮੰਤਰੀ ਵੱਲੋਂ ਮਹਿਜ਼ ਝੂਠੇ ਦਾਅਵਿਆਂ ਦੇ ਗੇੜ 'ਚ ਉਲਝਾਇਆ ਜਾ ਰਿਹਾ ਹੈ ਜਦ ਕਿ ਸਰਕਾਰੀ ਹਸਪਤਾਲਾਂ 'ਚ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ।