ਬਿਕਰਮ ਮਜੀਠਿਆ ਦਾ ਓ.ਐੱਸ.ਡੀ ਬਣ ਮਾਰੀ 8 ਲੱਖ ਦੀ ਠੱਗੀ - ਠੱਗੀ ਮਾਰਨ ਵਾਲੇ ਵਿਅਕਤੀ ਨੂੰ ਕਾਬੂ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਦਰਸ਼ਨ ਐਵਨਿਊ 'ਚ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਵਿਅਕਤੀ ਵਲੋਂ ਖੁਦ ਨੂੰ ਬਿਕਰਮ ਮਜੀਠੀਆ ਦਾ ਓ ਐੱਸ ਡੀ ਅਤੇ ਅਕਾਲੀ ਆਗੂ ਤਲਵੀਰ ਗਿੱਲ ਦਾ ਭਤੀਜਾ ਦੱਸ ਕੇ ਅੱਠ ਲੱਗੀ ਦੀ ਠੱਗੀ ਮਾਰੀ ਗਈ। ਪੀੜ੍ਹਤ ਦਾ ਕਹਿਣਾ ਕਿ ਉਕਤ ਵਿਅਕਤੀ ਵਲੋਂ ਨੌਕਰੀ 'ਚ ਤਰੱਕੀ ਨੂੰ ਲੈਕੇ ਉਸ ਕੋਲੋਂ ਠੱਗੀ ਮਾਰੀ ਗਈ। ਇਸ ਸਬੰਧੀ ਪੁਲਿਸ ਵਲੋਂ ਉਕਤ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਕਿ ਉਕਤ ਵਿਅਕਤੀ ਤਰਨਤਾਰਨ ਦਾ ਰਹਿਣ ਵਾਲਾ ਹੈ। ਜਿਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।