ਬੇਅਦਬੀ ਮਾਮਲੇ 'ਤੇ ਬਿਕਰਮ ਮਜੀਠੀਆ ਨੇ ਸਾਧੇ ਕੈਪਟਨ 'ਤੇ ਨਿਸ਼ਾਨੇ - Bikram Majithia targets captain
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਬਿਕਰਮ ਮਜੀਠੀਆ ਨੇ ਬੇਅਦਬੀ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਸਾਡੇ ਸਵਾਲਾਂ ਦਾ ਜਵਾਬ ਦੇਕੇ ਰਾਜ਼ੀ ਨਹੀਂ ਹੈ। ਉਨ੍ਹਾਂ ਕੈਪਟਨ 'ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਮੁੱਢ ਤੋਂ ਹੀ ਬੇਅਦਬੀ ਮਾਮਲੇ 'ਚ ਸਭ ਨੂੰ ਹਨੇਰੇ ਵਿੱਚ ਰੱਖਦੀ ਆਈ ਹੈ ਅਤੇ ਬੇਅਦਬੀ ਮਾਮਲੇ 'ਤੇ ਸਵਾਲ ਪੁੱਛੇ ਜਾਣ 'ਤੇ ਹਮੇਸ਼ਾਂ ਝੂਠ ਹੀ ਸੁਣਨ ਨੂੰ ਮਿਲੇ ਹਨ। ਮਜੀਠੀਆ ਨੇ ਇਹ ਵੀ ਕਿਹਾ ਕਿ ਉਹ ਸਹੀ ਤਰੀਕੇ ਅਤੇ ਨਿਯਮਾਂ ਮੁਤਾਬਕ ਸਥਗਨ ਪ੍ਰਸਤਾਵ ਲੈਕੇ ਆਏ ਸੀ ਪਰ ਇਸਦੇ ਬਾਵਜੂਦ ਸਾਡਾ ਸਥਗਨ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਸੀ।