ਮਜੀਠੀਆ ਨੇ ਸੁਣਾਇਆ ਗੀਤ, "ਤੂੰ ਨੀ ਬੋਲਦੀ..ਤੂੰ ਨੀ ਬੋਲਦੀ..ਤੇਰੇ 'ਚ ਕਾਂਗਰਸ ਬੋਲਦੀ" - election news
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਦਾ ਵਿਰੋਧੀ ਧਿਰਾਂ 'ਤੇ ਸ਼ਬਦੀ ਵਾਰ ਦਾ ਦੌਰ ਜਾਰੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਕਾਂਗਰਸ ਦੇ ਹੱਕ 'ਚ ਚੋਣ ਪ੍ਰਚਾਰ ਕਰਨ 'ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਤੰਜ ਕਸਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਕੋਈ ਨਵਾਂ ਫ਼ੈਸਲਾ ਨਹੀਂ ਹੈ ਕਾਂਗਰਸ ਪਾਰਟੀ ਤੇ ਪਰਮਜੀਤ ਸਰਨਾ ਇੱਕ ਹੀ ਹਨ। ਮਜੀਠੀਆ ਨੇ ਸਰਨਾ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਤੂੰ ਨੀ ਬੋਲਦੀ ਤੂੰ ਨੀ ਬੋਲਦੀ ਤੇਰੇ 'ਚ ਕਾਂਗਰਸ ਬੋਲਦੀ, ਇਨ੍ਹਾਂ 'ਚ ਕਾਂਗਰਸ ਬੋਲਦੀ। ਇਹ ਉਹ ਹਨ, ਇਨ੍ਹਾਂ ਨੇ ਕਾਂਗਰਸ ਦੀ ਹੀ ਬੋਲੀ ਬੋਲਣੀ ਹੈ।