ਬਿਕਰਮ ਮਜੀਠੀਆ ਦੀ ਤੁਲਨਾ ਪਾਬਲੋ ਐਸਕੋਬਾਰ ਨਾਲ - sukhjinder randhawa
ਚੰਡੀਗੜ੍ਹ: ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸਿਆਸੀ ਆਗੂਆਂ ਦੇ ਸਬੰਧਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਅਕਸਰ ਗਰਮਾਈ ਰਹਿੰਦੀ ਹੈ। ਇਸੇ ਤਹਿਤ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਆਗੂ ਬਿਕਰਮ ਮਜੀਠੀਆ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੀ ਤੁਲਨਾ ਮਸ਼ਹੂਰ ਡਰੱਗਲੌਰਡ ਪਾਬਲੋ ਐਸਕੋਬਾਰ ਨਾਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਬਿਕਰਮ ਮਜੀਠੀਆ ਵੱਲੋਂ ਉਨ੍ਹਾਂ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧ ਹੋਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਤਾਂ ਅਦਾਲਤ ਹੀ ਤੈਅ ਕਰੇਗੀ ਕੀ ਜੱਗੂ ਭਗਵਾਨਪੁਰੀਆ ਕਿਸ ਦਾ ਬੰਦਾ ਹੈ।