ਮਜੀਠੀਆ ਨੇ ਸਿੱਧੂ ਦਾ ਉਡਾਇਆ ਮਜ਼ਾਕ, ਕੈਪਟਨ ਸਰਕਾਰ ਨੂੰ ਦਿੱਤੀ ਨੇਕ ਸਲਾਹ - ਮਜੀਠੀਆ ਨੇ ਸਿੱਧੂ ਦਾ ਉਡਾਇਆ ਮਜ਼ਾਕ
ਸੈਸ਼ਨ ਵਿੱਚ ਆਪਣੇ ਵਿਚਾਰ ਰੱਖਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਜੀਠੀਆ ਤੋਂ ਵੱਖ ਵੱਖ ਸਟੇਟਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇੱਕੋ ਸਟੇਜ ਹੋਣੀ ਚਾਹੀਦੀ ਹੈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਚੁਟਕੀ ਲੈਂਦੇ ਹੋਏ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਧੂ ਅਤੇ ਰੋਸ਼ਨ ਦੀਵਾਨ ਲਈ ਦੁੱਖ ਹੋ ਰਿਹਾ ਹੈ। ਪਹਿਲਾ ਉਹ ਇਸ ਸੈਸ਼ਨ ਵਿੱਚ ਨਹੀਂ ਆਏ। ਕਾਂਗਰਸ ਨੂੰ ਰੱਲ ਕੇ ਸਿੱਧੂ ਨੂੰ ਮਨ੍ਹਾ ਲੈਣਾ ਚਾਹੀਦਾ ਸੀ।