ਅੰਮ੍ਰਿਤਸਰ: ਐਮਬੀਆਰ ਗਰੁੱਪ ਵੱਲੋਂ ਕੱਢੀ ਗਈ ਬਾਈਕ ਰੈਲੀ - ਬਾਈਕ ਰੈਲੀ
ਅੰਮ੍ਰਿਤਸਰ: ਜ਼ਿਲ੍ਹੇ ’ਚ ਐਮਬੀਆਰ ਗਰੁੱਪ ਵੱਲੋਂ ਬਾਈਕ ਰੈਲੀ ਕੱਢੀ ਗਈ। ਇਹ ਰੈਲੀ ਕਾਰਗਿਲ ਦੀ ਲੜਾਈ ਚ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੱਢੀ ਗਈ। ਇਸ ਦੌਰਾਨ ਐਮਬੀਆਰ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਹੀਰੋ ਹੀਰੋਇਨ ਨੂੰ ਵੇਖ ਕੇ ਖੁਸ਼ ਨਾ ਹੋਵੇ ਜੋ ਸਾਡੇ ਦੇਸ਼ ਦੇ ਅਸਲੀ ਹੀਰੇ ਹਨ ਉਨ੍ਹਾਂ ਨੂੰ ਵੇਖ ਕੇ ਖੁਸ਼ ਹੋਵੇ। ਇਸ ਪਹਿਲੀ ਬਾਈਕ ਰੈਲੀ ਨੂੰ ਸ਼ਹੀਦਾਂ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਅਸੀਂ ਇੱਕ ਛੋਟਾ ਜਿਹਾ ਗਰੁੱਪ ਬਣਾਇਆ ਗਿਆ ਸੀ ਹੁਣ ਇਹ ਕਾਫੀ ਵੱਡਾ ਇਹ ਪਰਿਵਾਰ ਬਣ ਗਿਆ ਹੈ।