ਜਲੰਧਰ: ਮੋਟਰਸਾਈਕਲ ਨੂੰ ਰਾਹ 'ਚ ਲੱਗੀ ਅੱਗ
ਜਲੰਧਰ: ਸ਼ਹਿਰ ਦੇ ਆਬਾਦਪੁਰਾ ਦੇ ਨੇੜੇੇ ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣ ਲਈ ਨਿਕਲੇ ਮੋਟਰਸਾਈਕਲ ਚਾਲਕ ਨੇ ਦੱਸਿਆ ਕਿ ਜਦੋਂ ਉਹ ਪੈਟਰੋਲ ਪਵਾ ਕੇ ਨਿਕਲੇ ਤਾਂ ਇੰਜਨ 'ਚੋਂ ਧੂੰਆਂ ਨਿੱਕਲਣ ਲੱਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਪਾਣੀ ਪਾਉਣਾ ਸ਼ੁਰੂ ਕੀਤਾ ਪਰ ਅਚਾਨਕ ਅੱਗ ਭੜਕ ਉੱਠੀ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਚਾਲਕ ਨੇ ਦੱਸਿਆ ਕਿ ਉਸ ਨੇ ਪੈਟਰੋਲ ਪੰਪ ਤੋਂ ਫਾਇਰ ਬਾਕਸ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੈਸੇ ਜਮ੍ਹਾਂ ਕਰਵਾਓ ਫਿਰ ਫਾਇਰ ਬਾਕਸ ਦੇਵਾਂਗੇ। ਪਹਿਲੇ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਪਰ ਬਾਅਦ ਵਿੱਚ ਚਾਲਕ ਗੁਲਸ਼ਨ ਨੇ ਕਿਹਾ ਕਿ ਉਹ ਪੈਸੇ ਦੇਣ ਨੂੰ ਤਿਆਰ ਹੈ ਫਿਰ ਪੈਟਰੋਲ ਪੰਪ ਵਾਲਿਆਂ ਨੇ ਉਸ ਨੂੰ ਫਾਇਰ ਬਾਕਸ ਦਿੱਤਾ। ਗੁਲਸ਼ਨ ਨੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦੇ ਦਿੱਤੀ ਗਈ ਤੇ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ।