CM ਚੰਨੀ ‘ਤੇ ਭੜਕੇ ਜੋਗਿੰਦਰ ਉਗਰਾਹਾਂ, ਕਹਿ ਦਿੱਤੀ ਇਹ ਵੱਡੀ ਗੱਲ - CM ਚੰਨੀ
ਸੰਗਰੂਰ: ਖੇਤੀ ਕਾਨੂੰਨਾਂ (Agricultural laws) ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ (Joginder Singh Ugrahan) ਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਕਿਸਾਨਾਂ ਦੇ ਧਰਨੇ ਵਿੱਚ ਜਾਣ ਦੀ ਕਹੀ ਗੱਲ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਜੋਗਿੰਦਰ ਉਗਰਾਹਾਂ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕੀ ਚੰਨੀ ਨੂੰ ਕਿਸਾਨਾਂ ਦੇ ਧਰਨੇ ਵਿੱਚ ਜਾਣ ਦਾ ਕਿਸੇ ਵੱਲੋਂ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਕਿਸਾਨਾਂ ਦੇ ਧਰਨੇ ਵਿੱਚ ਕੀ ਕਰਨ ਜਾਣਗੇ। ਉਗਰਾਹਾਂ ਨੇ ਚੰਨੀ ‘ਤੇ ਭੜਕਿਆਂ ਕਿਹਾ ਕਿ ਕੀ ਉਨ੍ਹਾਂ ਨੇ ਕਿਸਾਨਾਂ ਦੇ ਧਰਨੇ ਵਿੱਚ ਜਾ ਕੇ ਕਿਸਾਨਾਂ ਤੋਂ ਛਿੱਤਰ ਖਾਣੇ ਹਨ। ਕਿਸਾਨ ਆਗੂ ਨੇ ਕਿਹਾ ਕਿ ਜੇ ਕਿਸਾਨਾਂ ਨੇ ਚੰਨੀ ਨੂੰ ਸਵਾਲ ਪੁੱਛੇ ਕੀ ਜੋ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸਨ ਕੀ ਉਨ੍ਹਾਂ ਨੇ ਪੂਰਾ ਕੀਤੇ ਹਨ ਤਾਂ ਉਹ ਇਸਦਾ ਕਿਸਾਨਾਂ ਨੂੰ ਕੀ ਜਵਾਬ ਦੇਣਗੇ।