ਅਕਾਲੀ ਦਲ ਨੇ ਸੁਖਜਿੰਦਰ ਰੰਧਾਵਾ 'ਤੇ ਚੁੱਕੇ ਵੱਡੇ ਸਵਾਲ - ਫਤਹਿਗੜ੍ਹ ਸਾਹਿਬ
ਫਤਹਿਗੜ੍ਹ ਸਾਹਿਬ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੜਕਾਂ ਤੇ ਕਰਵਾਈ ਜਾ ਰਹੀ ਪੁਲਿਸ ਦੀ ਛਾਪੇਮਾਰੀ ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਇਹ ਕੰਮ ਸਰਕਾਰਾਂ ਦਾ ਨਹੀਂ, ਸਗੋਂ ਪ੍ਰਬੰਧਕੀ ਢਾਂਚੇ ਦਾ ਹੈ। ਉਨ੍ਹਾਂ ਕਿਹਾ ਕਿ ਵੱਧ ਡਿਊਟੀਆਂ ਲਏ ਜਾਣ ਕਾਰਨ ਵੱਡੇ ਪੱਧਰ ਤੇ ਪੁਲਿਸ ਮੁਲਾਜ਼ਮ ਮਾਨਸਿਕ ਤੌਰ ਤੇ ਪਰੇਸ਼ਾਨ ਚਲੇ ਆ ਰਹੇ ਹਨ ਅਤੇ ਫਿਲੌਰ ਲਾਗੇ ਕੀਤੀ ਗਈ ਚੈਕਿੰਗ ਵਿਚ ਉੱਪ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਡਿਊਟੀ ਤੇ ਹਾਜ਼ਰ ਹੋਣ ਦੇ ਬਾਵਜੂਦ ਵੀ ਫਤਹਿਗੜ੍ਹ ਸਾਹਿਬ ਤੇ ਮੰਡੀ ਗੋਬਿੰਦਗੜ੍ਹ ਸਮੇਤ ਚਾਰ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ।