ਦੀਨਾਨਗਰ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਅਕਾਲੀ ਵਰਕਰਾਂ ਨੇ ਦਿੱਤਾ ਅਸ਼ਤੀਫ਼ਾ - ਅਕਾਲੀ ਵਰਕਰਾਂ ਨੇ ਦਿੱਤਾ ਅਸ਼ਤੀਫ਼ਾ
ਗੁਰਦਾਸਪੁਰ: 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਵਿੱਚ ਉਥਲ-ਪੁਥਲ ਲਗਾਤਾਰ ਜਾਰੀ ਹੈ, ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਨੂੰ ਵੱਡਾ ਝੱਟਕਾ ਲੱਗਾ ਹੈ। ਦੀਨਾਨਗਰ ਤੋਂ ਸੀਨੀਅਰ ਅਕਾਲੀ ਆਗੂ ਅਤੇ ਰਾਜਨੀਤਕ ਮਾਮਲਿਆਂ ਦੇ ਮੈਂਬਰ ਨਰਿੰਦਰ ਸਿੰਘ ਵਾੜਾ ਨੇ 100 ਦੇ ਕਰੀਬ ਆਪਣੇ ਸਾਥੀਆਂ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਰੋਪ ਲਗਾਇਆ ਕਿ ਅਕਾਲੀ ਦਲ ਬਸਪਾ ਨੇ ਦੀਨਾਨਗਰ ਤੋਂ ਜਿਸ ਉਮੀਦਵਾਰ ਨੂੰ ਐਲਾਨਿਆ ਹੈ, ਉਹ ਉਮੀਦਵਾਰ ਸਿਰਫ਼ ਕਾਂਗਰਸ ਦੀ ਮਦਦ ਕਰਨ ਲਈ ਆਇਆ ਹੈ ਅਤੇ ਇਸ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੱਬੇਹਾਲੀ ਦਾ ਹੱਥ ਹੈ, ਜਿਸ ਕਰਕੇ ਅੱਜ ਉਨ੍ਹਾਂ ਨੇ ਅਕਾਲੀ ਦਲ ਨੂੰ ਛੱਡ ਦਿੱਤਾ ਹੈ।