ਮੱਧ ਵਰਗੀ ਟਰਾਂਸਪੋਟਰਾਂ ਦੇ ਪੰਜਾਬ ਸਰਕਾਰ ‘ਤੇ ਵੱਡੇ ਇਲਜ਼ਾਮ
ਹੁਸ਼ਿਆਰਪੁਰ: ਪੰਜਾਬ ਦੇ ਮੱਧ ਵਰਗੀ ਟਰਾਂਸਪੋਟਰਾਂ (Transporters) ਨੇ ਪੰਜਾਬ ਸਰਕਾਰ (Government of Punjab) ‘ਤੇ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਟਰਾਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amarinder Singh Raja Waring) ਮੱਧ ਵਰਗੀ ਟਰਾਂਸਪੋਰਟਾਂ (Transporters) ਲਈ ਮਾਰੂ ਨੀਤੀਆਂ ਲਾਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਸਾਡੇ ‘ਤੇ ਨਾਜਾਇਜ਼ ਟੈਕਸ (Illegal taxes) ਲਗਾ ਰਹੇ ਹਨ। ਜਿਸ ਕਰਕੇ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਬੰਦ ਹੋਣ ਦੀ ਕਗਾਰ ‘ਤੇ ਆ ਗਿਆ ਹੈ। ਸਰਕਾਰ ਨੂੰ ਚਿੰਤਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ 31 ਤਰੀਕ ਨੂੰ ਆਪਣੀਆਂ ਬੱਸਾਂ (Buses) ਦੀਆਂ ਚਾਬੀਆ ਸਰਕਾਰ ਨੂੰ ਸੌਂਪ ਦੇਣਗੇ।