ਮਿਸ਼ਨ ਫ਼ਤਿਹ ਤਹਿਤ ਸ਼ੁਰੂ ਕੀਤੀ ਗਈ ਸਾਈਕਲ ਰੈਲੀ ਪਹੁੰਚੀ ਪਟਿਆਲਾ - ਸਾਈਕਲ ਰੈਲੀ
ਪਟਿਆਲਾ: ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਰਾਜ ਬਚਨ ਸਿੰਘ ਨੇ ਮਿਸ਼ਨ ਫ਼ਤਿਹ ਦੇ ਤਹਿਤ ਲੋਕਾਂ ਨੂੰ ਕੋਰੋਨਾ ਲਾਗ ਪ੍ਰਤੀ ਜਾਗਰੂਕ ਕਰਨ ਲਈ ਸਾਈਕਲ ਰੈਲੀ ਸ਼ੁਰੂ ਕੀਤੀ ਸੀ। 15 ਜੁਲਾਈ ਤੋਂ ਸ਼ੁਰੂ ਹੋਈ ਇਹ ਸਾਈਕਲ ਰੈਲੀ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਹੁੰਦੀ ਹੋਈ ਅੱਜ ਪਟਿਆਲਾ ਵਿੱਚ ਪਹੁੰਚੀ ਹੈ। ਸਾਈਕਲ ਰੈਲੀ ਦੇ ਪੁਲਿਸ ਮੁਲਾਜ਼ਮਾਂ ਦਾ ਪਟਿਆਲਾ ਪਹੁੰਚਣ ਉੱਤੇ ਡੀਐਸਪੀ ਅਛਰੂ ਰਾਮ ਵੱਲੋਂ ਨਿੱਘਾ ਸਵਾਗਤ ਕੀਤਾ। ਸੀਨੀਅਰ ਕਾਂਸਟੇਬਲ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਇਸ ਸਾਈਕਲ ਰੈਲੀ ਨਾਲ ਲੋਕਾਂ ਨੂੰ ਮਾਸਕ ਵੰਡ ਕੇ ਕੋਰੋਨਾ ਲਾਗ ਬਾਰੇ ਜਾਗੂਰਕ ਕਰ ਰਹੇ ਹਨ। ਅਛਰੂ ਰਾਮ ਨੇ ਕਿਹਾ ਕਿ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਬਹੁਤ ਹੀ ਵਧੀਆ ਉਪਰਾਲਾ ਹੈ।