ਮਿਸ਼ਨ ਫ਼ਤਹਿ ਤਹਿਤ ਸ਼ੁਰੂ ਹੋਈ ਸਾਈਕਲ ਰੈਲੀ ਪੁੱਜੀ ਹੁਸ਼ਿਆਰਪੁਰ - ਹੁਸ਼ਿਆਰਪੁਰ
ਹੁਸ਼ਿਆਰਪੁਰ: ਮਿਸ਼ਨ ਫ਼ਤਿਹ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਵੱਲੋਂ ਕੋਰੋਨਾ ਲਾਗ ਪ੍ਰਤੀ ਜਾਗਰੂਕ ਕਰਨ ਲਈ ਸਾਈਕਲ ਰੈਲੀ ਸ਼ੁਰੂ ਕੀਤੀ ਗਈ ਹੈ। ਇਹ ਜਾਗਰੂਕ ਰੈਲੀ 15 ਜੁਲਾਈ ਤੋਂ ਸ਼ੁਰੂ ਕੀਤੀ ਗਈ ਸੀ। ਇਹ ਸਾਈਕਲ ਰੈਲੀ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਹੁੰਦੀ ਹੋਈ ਅੱਜ ਹੁਸ਼ਿਆਰਪੁਰ ਵਿੱਚ ਪਹੁੰਚੀ ਹੈ। ਸਾਈਕਲ ਰੈਲੀ ਦੇ ਪੁਲਿਸ ਮੁਲਾਜ਼ਮਾਂ ਦਾ ਹੁਸ਼ਿਆਰਪੁਰ ਪਹੁੰਚਣ ਉੱਤੇ ਸਾਈਕਲਿਸਟ ਬਲਰਾਜ ਚੌਹਾਨ ਵੱਲੋਂ ਨਿਘਾ ਸਵਾਗਤ ਕੀਤਾ ਗਿਆ। ਕਾਂਸਟੇਬਲ ਸਮਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਸਾਈਕਲ ਰੈਲੀ ਨਾਲ ਲੋਕਾਂ ਨੂੰ ਕੋਰੋਨਾ ਲਾਗ ਬਾਰੇ ਜਾਗੂਰਕ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਲੋਕਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਵੰਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ ਤੋਂ ਬਾਅਦ ਉਹ ਰੂਪਨਗਰ ਨੂੰ ਰਵਾਨਾ ਹੋਣਗੇ।