ਬੀਬੀ ਜਾਗੀਰ ਕੌਰ ਨੇ ਕੈਪਟਨ ਤੇ ਕੇਂਦਰ 'ਤੇ ਸਾਧੇ ਨਿਸ਼ਾਨੇ - Bibi Jagir Kaur
ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਗੜ੍ਹਸ਼ੰਕਰ ਵਿਖੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਤੇ ਤਾਨਾਸ਼ਾਹ ਰੱਵਇਏ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਇਹ ਬਿੱਲਾਂ ਨੇ ਕਿਸਾਨਾਂ ਦਾ ਗੱਲਾ ਵੱਢ ਕੇ ਰੱਖ ਦਿੱਤਾ ਹੈ। ਕੈਪਟਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਐਸਸੀ ਵਿਦਿਆਰਥੀਆਂ ਦੇ ਪੈਸੇ ਖਾ ਕੇ ਉਨ੍ਹਾਂ ਬੱਚਿਆਂ ਦੇ ਭੱਵਿਖ ਨਾਲ ਖਿਲਵਾੜ ਕੀਤਾ ਹੈ ਪਰ ਸਰਕਾਰ ਨੇ ਆਪਣੇ ਮੰਤਰੀ ਦਾ ਪੱਖ ਪੂਰਦਿਆਂ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਹੈ।ਜਿਸ ਕਰਕੇ ਉਹ ਫਗਵਾੜਾ ਦੇ ਡਾਇਰੈਕਟਰ ਤੇ ਐਮਐਲਏ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।