ਹੜ੍ਹ ਦੇ ਪਾਣੀ ਨਾਲ ਲੱਗ ਸਕਦੀਆਂ ਨੇ ਕਈ ਬਿਮਾਰੀਆਂ, ਸਿਵਲ ਸਰਜਨ ਨੇ ਕੀਤਾ ਖ਼ੁਲਾਸਾ - bhuddha nala
ਲੁਧਿਆਣਾ : ਲੁਧਿਆਣਾ ਦੇ ਬੁੱਢੇ ਨਾਲ਼ੇ ਦੇ ਬੈਕ ਮਾਰਨ ਕਾਰਨ ਕਈ ਇਲਾਕਿਆਂ ਦੇ ਵਿੱਚ ਗੰਦੇ ਨਾਲੇ ਦਾ ਪਾਣੀ ਇਕੱਠਾ ਹੋ ਗਿਆ ਹੈ। ਦੱਸ ਦਈਏ ਕਿ ਹੁਣ ਇਸ ਨੂੰ ਇੱਕ ਹਫ਼ਤਾ ਹੋ ਚੁੱਕਿਆ ਹੈ ਪਰ ਇਸ ਦਾ ਹੱਲ ਹਾਲੇ ਤੱਕ ਨਹੀਂ ਕੀਤਾ ਗਿਆ। ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਕੁਮਾਰ ਬੱਗਾ ਦਾ ਕਹਿਣਾ ਹੈ ਕਿ ਗੰਦੇ ਨਾਲ਼ੇ ਦਾ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਕਈ ਚਮੜੀ ਦੇ ਰੋਗ, ਦਸਤ ਅਤੇ ਹੋਰ ਕਈ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ ਪਿੰਡਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋਏ ਸਨ ਉੱਥੇ ਵੀ ਮੈਡੀਕਲ ਟੀਮਾਂ ਦਾ ਗਠਨ ਕਰਕੇ ਭੇਜਿਆ ਗਿਆ ਹੈ। ਦੱਸ ਦਈਏ ਕਿ ਈਟੀਵੀ ਭਾਰਤ ਵੱਲੋਂ ਬੁੱਢੇ ਨਾਲੇ ਦੀ ਮੁੰਹਿਮ ਵੀ ਚਲਾਈ ਗਈ ਸੀ।