ਭਿੱਖੀਵਿੰਡ ਦੀ ਪੁਲਿਸ ਨੇ 292 ਗ੍ਰਾਮ ਹੈਰੋਇਨ ਸਣੇ ਇੱਕ ਨਸ਼ਾ ਤਸਕਰ ਕੀਤਾ ਕਾਬੂ - ਡੀਐਸਪੀ ਰਾਜਬੀਰ ਸਿੰਘ
ਤਰਨ ਤਾਰਨ: ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਸਕੌਡਾ ਕਾਰ ਦੇ ਚਾਲਕ ਤੋਂ 292 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਦੀ ਜਾਣਕਾਰੀ ਡੀਐਸਪੀ ਰਾਜਬੀਰ ਸਿੰਘ ਨੇ ਦਿੱਤੀ। ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐਸਐਚਓ ਦੀ ਅਗਵਾਈ ਹੇਠ ਬਲੇਰ ਰੋਡ ਉੱਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਅੰਮ੍ਰਿਤਸਰ ਰੋਡ ਵੱਲੋਂ ਇੱਕ ਸਕੌਡਾ ਕਾਰ ਆਈ। ਜਦੋਂ ਪੁਲਿਸ ਨੇ ਕਾਰ ਦੀ ਚੈਕਿੰਗ ਕੀਤੀ ਤਾਂ ਕਾਰ ਚਾਲਕ ਕੋਲੋ 292 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਸ਼ਾ ਤਸਕਰ ਉੱਤੇ ਮੁੱਕਦਮਾ ਨੰਬਰ 137 ਦਰਜ ਕਰਕੇ ਦੋਸ਼ੀ ਨੂੰ ਰਿਮਾਂਡ ਉੱਤੇ ਲੈ ਕੇ ਬਾਕੀ ਦੀ ਪੁੱਛ ਪੜਤਾਲ ਕੀਤੀ ਜਾਵੇਗੀ।