ਤਿੰਨ ਸਾਲਾਂ ਤੋਂ ਢੋਆ-ਢੁਆਈ ਦੇ ਪੈਸੇ ਨਾ ਮਿਲਣ ਕਾਰਨ ਭਿੱਖੀਵਿੰਡ ਦੇ ਡੀਪੂ ਹੋਲਡਰ ਪ੍ਰੇਸ਼ਾਨ
ਤਰਨਤਾਰਨ: ਭਿੱਖੀਵਿੰਡ ਦੇ ਡੀਪੂ ਹੋਲਡਰਾਂ ਨੇ ਪੰਜਾਬ ਸਰਕਾਰ 'ਤੇ ਤਿੰਨ ਸਾਲਾਂ ਤੋਂ ਢੋਆ-ਢੁਆਈ ਦੇ ਪੈਸੇ ਨਾ ਦੇਣ ਦਾ ਦੋਸ਼ ਲਾਇਆ ਹੈ। ਯੂਨੀਅਨ ਤਰਨਤਾਰਨ ਦੇ ਪ੍ਰਧਾਨ ਬਲਬੀਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੇਮੈਂਟ ਲਈ ਅੱਠ-ਅੱਠ ਦਿਨ ਦਾ ਕਰਾਰ ਕਰਕੇ ਟਾਲ ਦਿੱਤਾ ਜਾਂਦਾ ਹੈ। ਇਸਤੋਂ ਇਲਾਵਾ ਕਣਕ ਤੁਲਾਈ ਦੀਆਂ ਮਸ਼ੀਨਾਂ ਇੰਸਪੈਕਟਰਾਂ ਨੇ ਰੱਖੀਆਂ ਹੋਈਆਂ ਹਨ ਅਤੇ ਪ੍ਰਾਈਵੇਟ ਵਰਕਰ ਰੱਖੇ ਹੋਏ ਹਨ। ਡੀਪੂ ਹੋਲਡਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਬਕਾਇਆ ਤੁਰੰਤ ਖਾਤਿਆਂ ਵਿੱਚ ਪਾਇਆ ਜਾਵੇ ਅਤੇ ਮਸ਼ੀਨਾਂ ਉਨ੍ਹਾਂ ਨੂੰ ਸੌਂਪੀਆਂ ਜਾਣ। ਇਸ ਸਬੰਧੀ ਡੀਐਫਐਸਸੀ ਡਾ. ਕਿਮੀ ਵਨੀਤ ਕੌਰ ਨਾਲ ਨੇ ਕਿਹਾ ਕਿ ਸਾਰੇ ਬਿੱਲ ਵਿਭਾਗ ਨੂੰ ਭੇਜੇ ਗਏ ਹਨ ਅਤੇ ਜਦੋਂ ਹੀ ਪੇਮੈਂਟ ਆ ਜਾਵੇਗੀ ਤਾਂ ਤੁਰੰਤ ਦਿੱਤੀ ਜਾਵੇਗੀ।