ਭਿੱਖੀਵਿੰਡ ’ਚ ਚੋਣਾਂ ਦੌਰਾਨ ਹੋਈ ਝੜਪ, ਪੁਲਿਸ ਨੇ ਕੀਤਾ ਲਾਠੀਚਾਰਜ - ਪੰਚਾਇਤ ਦੀਆਂ ਚੋਣਾਂ
ਤਰਨਤਾਰਨ: ਕਸਬਾ ਭਿੱਖੀਵਿੰਡ ਵਿਖੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਬੂਥ ਨੰਬਰ ਚਾਰ ਤੇ ਕਾਂਗਰਸੀ ਉਮੀਦਵਾਰ ਵੱਲੋਂ ਜਾਅਲੀ ਵੋਟਾਂ ਭੁਗਤਾਉਣ ’ਤੇ ਅਕਾਲੀ ਉਮੀਦਵਾਰ ਵੱਲੋਂ ਵਿਰੋਧ ਕੀਤਾ ਗਿਆ। ਜਦੋਂ ਅਕਾਲੀ ਦਲ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾ ਵਿਚਾਲੇ ਤਕਰਾਰ ਹੋ ਗਈ। ਉਧਰ ਪੁਲਿਸ ਵੱਲੋਂ ਹਿੰਸਕ ਘਟਨਾ੍ ਨੂੰ ਰੋਕਣ ਲਈ ਹਲਕਾ ਲਾਠੀਚਾਰਜ ਕਰਨਾ ਪਿਆ। ਇਥੇ ਹੁਲੜਬਾਜ਼ੀ ਕਰਨ ਵਾਲੇ ਪੁਲਿਸ ਨਾਲ ਉਲਝਦੇ ਨਜ਼ਰ ਵੀ ਆਏ। ਬੂਥ ਅੰਦਰ ਬੈਠੇ ਵਿਰੋਧੀ ਪਾਰਟੀ ਦੇ ਪੋਲਿੰਗ ਏਜੰਟਾਂ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪੱਗ ਉਤਾਰ ਦਿੱਤੀ ਗਈ ਬਾਕੀ ਸਾਰੇ ਪੋਲਿੰਗ ਬੂਥਾਂ ਤੇ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ। ਇਸ ਦੌਰਾਨ ਲੋਕਾਂ ਦੀ ਧੱਕਾਮੁੱਕੀ ਵਿੱਚ ਇੱਕ ਔਰਤ ਵੱਲੋਂ ਵੀ ਇਲਜ਼ਾਮ ਲਗਾਇਆ ਗਿਆ ਕਿ ਉਸ ਨਾਲ ਮਾਰਕੁੱਟ ਕੀਤੀ ਗਈ ਹੈ। ਜਦਕਿ ਦੂਜੇ ਪਾਸੇ ਪੁਲਿਸ ਨੇ ਸਾਰੇ ਪਾਸੇ ਸ਼ਾਂਤੀਪੁਰਨ ਚੋਣਾਂ ਹੋਣ ਦੀ ਗੱਲ ਕਹੀ ਹੈ।