ਭਾਰਤੀ ਕਿਸਾਨ ਯੂਨੀਅਨ ਨੇ ਕੋਟ ਕਰੋੜ ਟੋਲ ਪਲਾਜ਼ਾ ਘੇਰ ਕੇ ਫ੍ਰੀ ਲੰਘਾਈਆਂ ਗੱਡੀਆਂ
ਫ਼ਿਰੋਜ਼ਪੁਰ: ਖੇਤੀ ਕਾਨੂੰਨ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਆਪਣਾ ਸੰਘਰਸ਼ ਤਿੱਖਾ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਫ਼ਿਰੋਜ਼ਪੁਰ ਦੇ ਕੋਟ ਕਰੋੜ ਟੋਲ ਪਲਾਜ਼ਾ ਦਾ ਘਿਰਾਓ ਕਰ ਉੱਥੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਉੱਚ ਘਰਾਣਿਆਂ ਦੇ ਸਾਰੇ ਕਾਰੋਬਾਰ ਦਾ ਵਿਰੋਧ ਕਰਦੇ ਹੋਏ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਦੌਰਾਨ ਜਥੇਬੰਦੀ ਵੱਲੋਂ ਟੋਲ ਪਲਾਜ਼ੇ ਤੇ ਸਾਰੀਆਂ ਗੱਡੀਆਂ ਫ੍ਰੀ ਲੰਘਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਇਹ ਕਾਨੂੰਨ ਨੂੰ ਰੱਦ ਨਹੀਂ ਕਰਦੀ ਤਾਂ ਸੰਘਰਸ਼ ਲਗਾਤਾਰ ਜਾਰੀ ਰਹਿਣਗੇ।