ਦਿੱਲੀ ਚਿੱਲੋ ਅੰਦੋਲਨ ਲਈ ਬੀਕੇਯੂ ਉਗਰਾਹਾਂ ਨੇ ਲਾਮਬੰਦੀ ਕੀਤੀ ਸ਼ੁਰੂ - ਬੀਕੇਯੂ
ਬਰਨਾਲਾ: 26-27 ਨਵੰਬਰ ਨੂੰ ਦਿੱਲੀ ਘੇਰਨ ਲਈ ਲੋਕਾਂ ਨੂੰ ਲਾਮਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਦੌੜ 'ਚ ਲੋਕਾਂ ਨੂੰ ਜਾਗਰੂਕ ਕਰਦਿਆਂ ਮੁਜ਼ਾਹਰਾ ਕੱਢਿਆ ਗਿਆ। ਮੁਜ਼ਾਹਰੇ ਦਾ ਵੱਡੀ ਗਿਣਤੀ 'ਚ ਔਰਤਾਂ ਅਤੇ ਨੌਜਵਾਨ ਵੀ ਹਿੱਸਾ ਬਣੇ। ਜੱਥੇਬੰਦੀ ਨੇ ਘਰ ਘਰ ਜਾ ਲੋਕਾਂ ਨੂੰ ਵੱਧ ਤੋਂ ਵੱਧ ਇਸ ਸੰਘਰਸ਼ ਨਾਲ ਜੁੜਣ ਅਤੇ ਦਿੱਲੀ ਜਾਣ ਲਈ ਪ੍ਰੇਰਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿਲ ਰੱਦ ਕਰਵਾਉਣ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਆਪਣੀ ਕੋਸ਼ਿਸ਼ 'ਚ ਸਫ਼ਲ ਜ਼ਰੂਰ ਹੋਣਗੇ।