ਕੋਵਿਡ-19 ਦੀ ਵੈਕਸੀਨ ਬਣਾਉਣਾ ਚੁਣੌਤੀ ਭਰਿਆ ਕੰਮ ਸੀ: ਡਾ. ਕ੍ਰਿਸ਼ਨ ਏਲਾ - ਕੋਵਿਡ-19 ਦੀ ਵੈਕਸੀਨ
ਤੇਲੰਗਾਨਾ: ਹੈਦਰਾਬਾਦ ਸਥਿਤ ਭਾਰਤ ਦੀ ਬਾਇਓਟੇਕ ਕੰਪਨੀ ਕੋਰੋਨਾ ਵਾਇਰਸ ਦੀ ਵੈਕਸੀਨ ਕੋਵੈਕਸੀਨ (COVAXIN) ਬਣਾ ਕੇ ਚਰਚਾ ਵਿੱਚ ਆ ਗਈ ਹੈ। ਹਾਲਾਂਕਿ ਹਾਲੇ ਕੋਵੈਕਸੀਨ ਦਾ ਮਨੁੱਖੀ ਪਰੀਖਣ ਨਹੀਂ ਕੀਤਾ ਗਿਆ ਹੈ। ਭਾਰਤ ਬਾਇਓਟੇਕ ਦੇ ਚੇਅਰਮੈਨ ਡਾਕਟਰ ਕ੍ਰਿਸ਼ਨ ਏਲਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣਾ ਸਾਡੇ ਲਈ ਚੁਣੌਤੀ ਭਰਿਆ ਸੀ। ਕਿਸੇ ਵੀ ਵੈਕਸੀਨ ਨੂੰ ਬਣਾਉਣ ਵਿੱਚ 14 ਤੋਂ 15 ਸਾਲ ਲੱਗਦੇ ਹਨ। ਜਾਣੋਂ ਗੱਲਬਾਤ ਵਿੱਚ ਡਾਕਟਰ ਕ੍ਰਿਸ਼ਨ ਏਲਾ ਨੇ ਕੋਵੈਕਸੀਨ ਨੂੰ ਬਣਾਉਣ ਤੇ ਪਰੀਖਣ ਦੇ ਸਬੰਧ ਵਿੱਚ ਕੀ ਕੁਝ ਕਿਹਾ...